Maape ft. Arsh Jordan Lyrics
- Genre:Pop
- Year of Release:2024
Lyrics
ਛੋਟੇ ਹੁੰਦੇ ਕਰਕੇ ਮਿਹਨਤ ਮੈਨੂੰ ਆਪ ਪੜਾਇਆ ਏ
ਭੁੱਖੇ ਰਹਿ ਕੇ ਆਪ ਓਹਨਾ ਨੇ ਮੈਨੂੰ ਰੋਟੀ ਲਾਇਆ ਏ
ਕਿਦਾ ਭੁੱਲਾ ਅਹਿਸਾਨ ਓਹਨਾ ਦੇ ਜੋ ਕੀਤੇ ਬੇਮੁਲ ਵੇ ਲੋਕੋ
ਮਾਪੇ ਰੱਬ ਦਾ ਨਾ ਵੇ ਲੋਕੋ
ਸਭ ਤੋ ਠੰਡੀ ਛਾਂ ਵੇ ਲੋਕੋ
ਮਿਲਨੇ ਦੂਜੀ ਵਾਰ ਨਾ ਸਾਨੂੰ ਏਹ ਗਲ ਕਿਉ ਅਸੀ ਭੁੱਲ ਗਏ ਆ
ਸੇਵਾ ਛੱਡਕੇ ਉਹਨਾਂ ਦੀ ਅਸੀ ਸ਼ੋਰਤਾ ਤੇ ਡੁੱਲ ਗਏ ਆ
ਲੱਖ ਦੌਲਤਾਂ ਦੇਕੇ ਵੀ ਮਿਲਨੇ ਨਾ ਦੂਜੀ ਵਾਰ ਵੇ ਲੋਕੋ
ਮਾਪੇ ਰੱਬ ਦਾ ਨਾ ਵੇ ਲੋਕੋ
ਸਭ ਤੋ ਠੰਡੀ ਛਾਂ ਵੇ ਲੋਕੋ
ਦੁਨੀਆ ਦੀ ਇਸ ਭੀੜ ਚ ਮੈਂ ਪੈਸੇ ਪਿਛੇ ਡੁੱਲ ਗਿਆ ਸੀ
ਮਾਂ ਬਾਪ ਮੇਰੇ ਬੁੱਢੇ ਹੋਗੇ ਐਵੀ ਗਲ ਮੈਂ ਭੁੱਲ ਗਿਆ ਸੀ
ਦੌਲਤ ਸ਼ੌਰਤ ਕੁਜ ਨੀ ਜੇ ਮਾਪੇ ਹੈ ਨਈ ਖੁਸ਼ ਵੇ ਲੋਕੋ
ਮਾਪੇ ਰੱਬ ਦਾ ਨਾ ਵੇ ਲੋਕੋ
ਸਭ ਤੋ ਠੰਡੀ ਛਾਂ ਵੇ ਲੋਕੋ
ਕਰਲੋ ਸੇਵਾ ਜਿਉੰਦੇ ਜੀ ਵੇਲਾ ਫਿਰ ਨਈ ਆਉਣਾ ਏ
ਮੈਂ ਇਹ ਕਰ ਲੈੰਦਾ ਉਹ ਕਰ ਦਿੰਦਾ ਪਿਛੋ ਫਿਰ ਪਛਤਾਉਣਾ ਏ
ਸੋਜੀ ਦੇਵੀ ਗਿੱਲ ਨੂੰ ਰੱਬਾ ਮਾਪਿਆ ਨੂੰ ਸਤਿਕਾਰ ਦੇਵਾ
ਸਰਵਣ ਪੁਤ ਵਾਂਗੂ ਮੈਂ ਵੀ ਸਾਰੀ ਦੁਨੀਆ ਵਾਰ ਦੇਵਾ
ਲੱਖ ਕੋਸ਼ਿਸ਼ਾਂ ਕਰਕੇ ਵੀ ਨਾ ਮੋੜ ਹੋਣਾ ਅਹਿਸਾਨ ਵੇ ਲੋਕੋ
ਮਾਪੇ ਰੱਬ ਦਾ ਨਾ ਵੇ ਲੋਕੋ
ਸਭ ਤੋ ਠੰਡੀ ਛਾਂ ਵੇ ਲੋਕੋ