APNA GHAR Lyrics
- Genre:Acoustic
- Year of Release:2023
Lyrics
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਮੁੜ ਕੇ ਫੇਰ ਕਦੀ ਉਹ ਮੇਰਾ ਆਪਣਾ ਹੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਹੰਝੂ ਚੋਵੇਗਾ
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਪਤਾ ਨਹੀਂ ਸੀ ਛੱਡ ਕੇ ਮੈਂ ਕਦ ਵਾਪਸ ਆਵਾਂਗਾ
ਆਪਣੇ ਘਰ ਮਹਿਮਾਨਾਂ ਵਾਂਗਰ ਫੇਰਾ ਪਾਵਾਂਗਾ
ਆਪਣੇ ਘਰ ਮਹਿਮਾਨਾਂ ਵਾਂਗਰ ਫੇਰਾ ਪਾਵਾਂਗਾ
ਆਪਣੇ-ਆਪ ਨੂੰ ਜਾਣਕੇ ਦਿਲ ਬੇਗਾਨਾ ਰੋਵੇਗਾ
ਆਪਣੇ-ਆਪ ਨੂੰ ਜਾਣਕੇ ਦਿਲ ਬੇਗਾਨਾ ਰੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਹੰਝੂ ਚੋਵੇਗਾ
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਮੇਰੇ ਸਾਂਭੇ ਹੋਏ ਕਾਗਜ਼ਾਂ ਵਿਚ ਕੀ ਰਹਿ ਗਿਆ ਹੋਣਾ ਏ
ਰੱਦੀ ਵਾਲਾ ਕਿੱਲੋਆਂ ਦੇ ਭਾਅ ਲੈ ਗਿਆ ਹੋਣਾ ਏ
ਰੱਦੀ ਵਾਲਾ ਕਿੱਲੋਆਂ ਦੇ ਭਾਅ ਲੈ ਗਿਆ ਹੋਣਾ ਏ
ਘੁਣ ਖਾਧੀ ਅਲਮਾਰੀ ਤੇ ਇੱਕ ਜਿੰਦਰਾ ਹੋਵੇਗਾ
ਘੁਣ ਖਾਧੀ ਅਲਮਾਰੀ ਤੇ ਇੱਕ ਜਿੰਦਰਾ ਹੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਹੰਝੂ ਚੋਵੇਗਾ
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਵਕਤ ਦੇ ਨਾਲ ਤਸਵੀਰਾਂ ਵੀ ਗਲ਼ ਗਈਆਂ ਹੋਣਗੀਆਂ
ਉਨ੍ਹਾਂ ਵਿਚਲੀਆਂ ਯਾਦਾਂ ਵੀ ਢਲ਼ ਗਈਆਂ ਹੋਣਗੀਆਂ
ਉਨ੍ਹਾਂ ਵਿਚਲੀਆਂ ਯਾਦਾਂ ਵੀ ਢਲ਼ ਗਈਆਂ ਹੋਣਗੀਆਂ
'ਦੇਵ' ਇਹ ਸਭ ਕੁੱਝ ਜਰਨੇ ਦਾ ਨਾ ਜੇਰਾ ਹੋਵੇਗਾ
'ਦੇਵ' ਇਹ ਸਭ ਕੁੱਝ ਜਰਨੇ ਦਾ ਨਾ ਜੇਰਾ ਹੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਹੰਝੂ ਚੋਵੇਗਾ
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ