Ambar Lyrics
- Genre:Acoustic
- Year of Release:2019
Lyrics
ਸੂਰਜਾ ਨਾ ਦੂਰ ਜਾ
ਵੇ ਲੈ ਕੇ ਸਾਰੀ ਊਰਜਾ
ਧੁੱਪਾਂ ਬਿਨਾਂ ਖਿੜਦੇ ਨਾ ਫੁੱਲ ਵੇ
ਰੰਗ 'ਤੇ ਸੁਗੰਧ ਬਿਨ ਦੱਸ ਕਾਹਦੀ ਜ਼ਿੰਦਗੀ ਏ
ਜਿਊਂਦਿਆ ਨੂੰ ਜੀਣਾ ਜਾਵੇ ਭੁੱਲ ਵੇ
ਚੰਨਿਆਂ ਵੇ ਚੰਨਿਆਂ
ਤੈਨੂੰ ਸੋਹਣਾ ਮੰਨਿਆਂ
ਚਾਨਣੀ ਤੇਰੀ ਨੇ ਸਾਨੂੰ ਦੱਸਿਆ
ਵਾਧ ਘਾਟ ਮੇਲ ਤੇ ਵਿਛੋੜਾ ਗੱਲਾਂ ਸੱਚੀਆਂ ਵੇ
ਪੁੰਨਿਆਂ ਰਹੇ ਨਾ ਸਦਾ ਮੱਸਿਆ
ਤਾਰਿਆ ਵਿਚਾਰਿਆ
ਇਕੱਲਤਾ ਦੇ ਮਾਰਿਆ ਵੇ
ਧਰਤੀ 'ਤੇ ਆ ਜਾ ਸਾਡੇ ਕੋਲ
ਚਮਕਾਂ ਵੀ ਚੰਗੀਆਂ, ਚਮਕਾਂ ਤੋਂ ਚੰਗੇ ਪਰ
ਆਪਣੇ ਪਿਆਰਿਆਂ ਦੇ ਬੋਲ ਵੇ
ਬੱਦਲਾ ਵੇ ਬੱਦਲਾ
ਆਪੇ ਨੂੰ ਉਲੱਦ 'ਲਾ
ਡੁੱਲ੍ਹ ਕੇ ਵੇ ਹੋ ਜਾ ਮੋਹਲੇਧਾਰ
ਭਰੇ ਪੀਤੇ ਰਹਿਣ ਨਾਲੋਂ, ਡੁੱਲ੍ਹ ਜਾਣਾ ਕਿਤੇ ਚੰਗਾ
ਡੁੱਲ੍ਹਣੇ ਨੂੰ ਕਹੀਦਾ ਪਿਆਰ ਵੇ
ਅੰਬਰਾ ਵੇ ਅੰਬਰਾ
ਓ ਨੀਲਿਆ ਪੈਗੰਬਰਾ
ਸਿਰਾਂ 'ਤੇ ਅਸੀਸ ਬਣ ਤਣਿਆਂ
ਆਸਾਂ ਧਰਵਾਸਾਂ ਰਲ਼ ਤੇਰੀ ਛਾਂਵੇਂ ਖੇਡਦੀਆਂ
ਦਿਲਾਂ 'ਚ ਭਰੋਸਾ ਰਹੇ ਬਣਿਆਂ