
Baajan Wale Lyrics
- Genre:World Music/Folklore
- Year of Release:2025
Lyrics
ਸੁਣੀ ਇੱਕੋ ਇੱਕ ਦੁਨੀਆ ਤੇ ਕੌਮ ਜੀ,
ਜਿੱਥੇ ਮੰਗ ਮੰਗ ਲੈਂਦੇ ਨੇ ਸ਼ਹੀਦੀਆਂ
ਹਰ ਸਦੀ ਵਿੱਚ ਆਉਂਦੇ ਰਹੇ ਸੂਰਮੇ,
ਤੈਂਨੂੰ ਗੱਲਾਂ ਮੈਂ ਸੁਣਾਵਾਂ ਦੱਸ ਕੀਹਦੀਆਂ
ਕਹਿੰਦਾ ਤੀਰ ਆਲਾ ਮਰੇ ਨਾ ਜ਼ਮੀਰ ਓਏ,
ਦੱਸ ਮਰਨ ਹੁੰਦੇ ਨੇ ਕਾਹਦੇ ਚੰਮ ਦੇ
ਮੇਰੀ ਕੌਮ ਨੂੰ ਬਖਸ਼ ਬਾਜਾਂ ਵਾਲੇ ਦੀ,
ਕਦੇ ਮੁੱਕਣੇ ਨਾ ਯੋਧੇ ਰਹਿਣੇ ਜੰਮਦੇ
ਕੀਹਦੇ ਰਾਜ ਵਿੱਚ ਹਰ ਬੰਦਾ ਖੁਸ਼ ਸੀ,
ਉਂਝ ਦੁਨੀਆ ਤੇ ਆਏ ਬੜੇ ਕਿੰਗ ਨੇ
ਸਾਰੇ ਜੱਗ ਤੇ ਮਿਸਾਲ ਕਾਇਮ ਕਰਤੀ,
ਸਾਡੇ ਮਹਾਰਾਜਾ ਰਣਜੀਤ ਸਿੰਘ ਨੇ
ਤੇਰੇ ਜਾਣ ਪਿੱਛੋਂ ਸਿੱਖ ਰਾਜ ਖੋਹ ਲਿਆ,
ਫੱਟ ਭਰਨੇ ਕਦੇ ਨਾ ਇਸ ਗਮ ਦੇ
ਮੇਰੀ ਕੌਮ ਨੂੰ ਬਖਸ਼ ਬਾਜਾਂ ਵਾਲੇ ਦੀ,
ਕਦੇ ਮੁੱਕਣੇ ਨਾ ਯੋਧੇ ਰਹਿਣੇ ਜੰਮਦੇ
ਸੀ ਭਟਕੀ ਜਵਾਨੀ ਸਾਰੀ ਫਿਰਦੀ,
ਦੀਪ ਸਿੱਧੂ ਆਕੇ ਰਸਤਾ ਦਿਖਾ ਗਿਆ
ਉਹਦੇ ਜਾਣ ਪਿੱਛੋਂ ਪਤਾ ਵੀ ਨਾ ਲੱਗਿਆ,
ਖੌਰੇ ਅਮਰਿਤਪਾਲ ਕਿੱਥੋਂ ਆਗਿਆ
ਇਕ ਜਾਊਗਾ ਤੇ ਚਾਰ ਹੋਰ ਆਉਣਗੇ,
ਜੋਰ ਲਾਇਆ ਸਰਕਾਰਾਂ ਇਹ ਨੀ ਥਮ ਦੇ
ਮੇਰੀ ਕੌਮ ਨੂੰ ਬਖਸ਼ ਬਾਜਾਂ ਵਾਲੇ ਦੀ,
ਕਦੇ ਮੁੱਕਣੇ ਨਾ ਯੋਧੇ ਰਹਿਣੇ ਜੰਮਦੇ
ਝੱਟ ਮਾਰਕੇ ਮੜ੍ਹਾਸੇ ਪਾਹੁੰਚ ਜਾਵਾਂਗੇ,
ਘੱਟ ਗਿਣਤੀ ਪੱਗਾਂ ਦੀ ਵਹਿਮ ਰੱਖ ਨਾ
ਬੜੀ ਦਿਲਾਂ ਵਿੱਚ ਸਿੱਖੀ ਸਾਡੇ ਵੈਰੀਆ,
ਮੋਨੇ ਸਿਰਾਂ ਨੂੰ ਤੂੰ ਜਾਣੀ ਐਵੇਂ ਵੱਖ ਨਾ
ਜੇ ਬਾਣੀ ਪੜ੍ਹਕੇ ਵਿਚਾਰੀ ੱਤੇ ਨਾ ਸਮਝੀ,
ਕੱਲੇ ਬਾਣੇ ਵੀ ਪਾਏ ਨੇ ਕਿਹੜੇ ਕੰਮ ਦੇ
ਮੇਰੀ ਕੌਮ ਨੂੰ ਬਖਸ਼ ਬਾਜਾਂ ਵਾਲੇ ਦੀ,
ਕਦੇ ਮੁੱਕਣੇ ਨਾ ਯੋਧੇ ਰਹਿਣੇ ਜੰਮਦੇ