
Jattan Di Diwali Lyrics
- Genre:Pop
- Year of Release:2024
Lyrics
ਫਿਰਦਾ ਏ ਮੋਦੀ ਇੱਥੇ ਗੇਮ ਪਾਉਣ ਨੂੰ
ਜਮੀਨਾਂ ਸਾਡੀਆਂ ਦੇ ਉੱਤੇ ਫੇਮ ਪਾਉਣ ਨੂੰ।
ਕਰਨੀ ਹੁਣ ਦੱਸ ਜੱਟਾ ਕਿਸਾਨੀ ਕਾਸ ਦੀ
ਰਾਖੀ ਨਹੀਂ ਹੋਣੀ ਹੋਈ ਬੇਗਾਨੀ ਖਾਸ ਦੀ।।
ਫਿਰਦਾ ਸੀ ਜਿਹੜਾ ਜੱਟ ਮੇਲੇਆਂ 'ਤੇ ਨਚਦਾ
ਓਹਦੇ ਸਾਹ ਹੁਣ ਸੁੱਕਣੇ ਪਾਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਸਾਡੀ ਚੋਖੀ ਪੰਦਰਾਂ ਅੜਧਾਲੀ ਮੰਡੀਆਂ 'ਚ ਰੋਲ ਦਿੱਤੀ
ਪਾਣੀ 'ਚ ਬਾਪੂ ਨੇ ਸਲਫਾਸ ਹੈ ਜੋ ਘੋਲ ਦਿੱਤੀ।।
ਪਿੰਡ 'ਚ ਸੋਗ ਪਿਆ ਹੋਇਆ ਕਾਲੀ ਕਿਸਾਨੀ ਦਾ
ਕੱਲ ਨੂੰ ਕਣ ਨਹੀਂ ਲੱਭਣਾ ਮਿੱਟੀ ਦੀ ਨਿਸ਼ਾਨੀ ਦਾ।
ਤੁਸੀਂ ਹਾਲੇ ਵੀ ਸਾਂਭ ਲਵੋ ਤੁਹਾਡਾ ਹੈ ਹੱਕ ਬਣਦਾ
ਅਦਾਨੀ ਅੰਬਾਨੀ ਨੇ ਆਪਣੇ ਘਾਣ ਚਲਾਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਫ਼ਸਲਾਂ ਸਾਲ 'ਚ ਤਿੰਨ ਲਾਕੇ ਫੇਰ ਨਹੀਂ ਕੁਝ ਬਣਦਾ
ਕਾਹਦੀ ਕਿਸਾਨੀ ਜੋ ਰਾਤਾਂ ਨੂੰ ਨੌਕਰੀਆਂ ਕਰਦਾ।
ਗਾਣਿਆਂ 'ਚ ਸੁਣਦੇ ਆ ਲੱਖਾਂ ਦੀ ਜੀਰੀ ਹੋ ਗਈ
ਕਿਸੇ ਨੂੰ ਨਹੀਂ ਦਿਖਦੀ ਮਾਂ ਸੀਰੀ ਨਾਲ ਸੀਰੀ ਹੋ ਗਈ।
ਸੈਣੀ ਹੌਂਸਲਾ ਨਹੀਂ ਛੱਡਣਾ ਹੈਰੀ ਨਾਲ ਹੈ ਤੇਰੇ
ਭਾਵੇਂ ਸੈਂਟਰ ਦੇ ਕਹਿਣ 'ਤੇ ਟੋਲ ਵਧਾਏ ਹੋਏ ਨੇ।।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।
ਸਾਡੀ ਤਾਂ ਦਿਵਾਲੀ ਜੱਟਾ ਕਾਹਦੀ ਹੋਣੀ ਆ
ਮੰਡੀਆਂ ਦੇ ਭਾਰ ਥੱਲੇ ਜੱਟ ਆਏ ਹੋਏ ਨੇ।