![Rasta Anakh Jameeran Da](https://source.boomplaymusic.com/group10/M00/05/30/dda8b252cdb040ed89daff9d28e77f8e_464_464.jpg)
Rasta Anakh Jameeran Da Lyrics
- Genre:Folk
- Year of Release:2024
Lyrics
ਮੁੰਡਾ ਚੱਲ ਦੁਬਈਓਂ ਆਇਆ ਵਿੱਚ ਪੰਜਾਬ ਦੇ
ਆਕੇ ਏਥੇ ਉਸਨੇ ਅਲੱਗ ਪਛਾਣ ਬਣਾਈ
ਪਹਿਲਾਂ ਆਪ ਗੁਰੂ ਲੜ ਲੱਗਿਆ ਅਨੰਦਪੁਰ ਜਾ ਕੇ ਉਹ
ਫਿਰ ਨੌਜਵਾਨੀ ਲੜ ਗੁਰੂ ਦੇ ਲਾਈ
ਪੁੱਤਰ ਨਸ਼ਿਆਂ ਦੇ ਨਾਲ ਮਰਦੇ ਸੀ ਜੋ ਮਾਂਵਾਂ ਦੇ x2
ਗਲ ਨਾਲ ਉਹਨਾਂ ਨੂੰ ਵੀ ਜਾਂਦਾ ਸੀ ਉਹ ਲਾਈ
ਨਸ਼ੇ ਛੁਡਾਕੇ ਦੱਸਦਾ ਰਸਤਾ ਅਣਖ ਜ਼ਮੀਰਾਂ ਦਾ
ਤਾਂਹੀਓ ਵਿੱਚ ਸੁਰਖ਼ੀਆਂ ਜਾਂਦਾ ਸੀ ਉਹ ਆਈ
ਕਦ ਸਰਕਾਰਾਂ ਕਰਦੀਆਂ ਸਹਿਣ ਸੱਚ ਦੇ ਬੋਲਾਂ ਨੂੰ
ਉਹਨਾਂ ਮੁੱਢ ਤੋਂ ਏਥੇ ਸੱਚ ਦੀ ਅਵਾਜ਼ ਦਬਾਈ
ਤਾਹੀਓ ਸਰਕਾਰਾਂ ਦੀ ਅੱਖ ਦੇ ਵਿੱਚ ਉਹ ਰੜਕ ਗਿਆ
ਫਿਰ ਸਰਕਾਰ ਨੇ ਉਸਤੇ ਐਨ ਐਸ ਏ ਲਾਈ
ਕਹਿੰਦੇ ਦਿਬਰੂਗੜ੍ਹ ਦੀ ਜੇਲ੍ਹ 'ਚ ਪਾ ਤਾ ਭਾਊ ਨੂੰ
ਸਾਥੀ ਨਾਲਦਿਆਂ ਨੂੰ ਇਹੀਓ ਸਜ਼ਾ ਸੁਣਾਈ
ਅੱਜ ਹੁਣ ਸਮਾਂ ਆ ਗਿਆ ਉਹਦੇ ਹੱਕ ਵਿੱਚ ਖੜ੍ਹਨੇ ਦਾ
ਇਹ ਵੀ ਕੁਦਰਤ ਮੌਕਾ ਸਾਡੇ ਲਈ ਲਿਆਈ
ਪਹਿਲਾਂ ਹਾਰ ਗਈ ਸੀ ਜਿੱਥੋਂ ਬੀਬੀ ਖਾਲੜਾ
ਓ ਖਡੂਰ ਸਾਹਿਬ ਤੇ ਜੱਗ ਨੇ ਨਜ਼ਰ ਟਿਕਾਈ
ਦੇਖਿਉ ਏਸ ਵਾਰ ਨਾ ਦਾਗ਼ ਦੁਬਾਰਾ ਲੱਗ ਜਾਵੇ
ਤਾਂਹੀਓ ਦਿੰਦੇ ਪਏ ਆਂ ਥੋਨੂੰ ਅਸੀਂ ਦੁਹਾਈ
ਪਾ ਦਿਉ ਵੋਟਾਂ ਨਾਲੇ ਦੱਸ ਦਿਉ ਸਰਕਾਰਾਂ ਨੂੰ
ਸਾਡੇ ਹਿੱਸੇ ਦੇ ਵਿੱਚ ਸਦਾ ਬਗਾਵਤ ਆਈ
ਨਹੀਂਓਂ ਝੁਕਣਾ ਤੇ ਨਾ ਵਿਕਣਾ ਆਉਂਦਾ ਸਾਨੂੰ ਬਈ
ਸਾਡੇ ਗੁਰਾਂ ਨੇ ਸਾਨੂੰ ਗੱਲ ਇਹੀ ਸਮਝਾਈ
ਪਾ ਕੇ ਵੋਟਾਂ ਦਈਏ ਤੋੜ ਰਿਕਾਰਡ ਸਾਰੇ ਹੀ
ਪੈ ਜੇ ਸੋਚਾਂ ਦੇ ਵਿੱਚ ਲੋਕੋ ਕੁੱਲ ਲੋਕਾਈ
ਓ ਗੁਰਜੰਟ ਕਹੇ ਉਹ ਆਪੇ ਬਾਹਰ ਆਜੂਗਾ
ਖਡੂਰ ਸਾਹਿਬ ਵਾਲਿਉ ਜਦੋਂ ਗੇਮ ਘੁਮਾਈ
ਖਡੂਰ ਵਾਲਿਉ ਜਦ ਤੁਸੀ ਗੇਮ ਘੁਮਾਈ...