Last Sight ft. JSandhu Lyrics
- Genre:Soul
- Year of Release:2024
Lyrics
ਨੀ ਮੈਂ ਤੱਕਦੀ ਬੂਹੇ ਬਾਰੀਆਂ ਨੀ
ਕਦੇ ਭੁੱਲਕੇ ਭੁਲਜੇ ਰਾਹ ਮੇਰਾ
ਦਸਦੇ ਮੈਨੂੰ ਗਿਲਾ ਇਹ ਕੀ
ਕਾਹਤੋਂ ਰਹਿੰਦਾ ਦਿਲ ਨੀ ਖ਼ਫ਼ਾ ਤੇਰਾ
ਨੀ ਮੈਂ ਤੱਕਦੀ ਬੂਹੇ ਬਾਰੀਆਂ ਨੀ
ਕਦੇ ਭੁੱਲਕੇ ਭੁਲਜੇ ਰਾਹ ਮੇਰਾ
ਦਸਦੇ ਮੈਨੂੰ ਗਿਲਾ ਇਹ ਕੀ
ਕਾਹਤੋਂ ਰਹਿੰਦਾ ਦਿਲ ਨੀ ਖ਼ਫ਼ਾ ਤੇਰਾ
ਬੁਣੇ ਹੋਏ ਖ਼ਾਬਾਂ ਦੀਆਂ ਆਸਾਂ
ਆਸਾਂ ਵਿਚ ਤੈਨੂੰ ਆਖਾਂ
ਆਖਾਂ ਨੀ ਸਿੱਟਾ ਕਰ ਕੋਈ
ਕਿੰਨੀ ਰੋਅ ਕੇ ਕੱਟਣੀਆਂ ਰਾਤਾਂ
ਬੁਣੇ ਹੋਏ ਖ਼ਾਬਾਂ ਦੀਆਂ ਆਸਾਂ
ਆਸਾਂ ਵਿਚ ਤੈਨੂੰ ਆਖਾਂ
ਆਖਾਂ ਨੀ ਸਿੱਟਾ ਕਰ ਕੋਈ
ਕਿੰਨੀ ਰੋਅ ਕੇ ਕੱਟਣੀਆਂ ਰਾਤਾਂ
ਨੀ ਮੈਂ ਮਹਿੰਗੇ ਮੁੱਲ ਦੇ ਵਰਗੀ ਤੂੰ ਵੀ
ਦਿਲ ਤੋਂ ਮਹਿਲਾਂ ਵਾਲਾ ਨੀ
ਪੈਲਾਂ ਪਾਵਾਂ ਮੋਰਨੀ ਬਣਕੇ
ਤੂੰ ਬਾਗੀ ਬਾਗਾਂ ਵਾਲਾ ਨੀ
ਨੀ ਮੈਂ ਕੱਟਲੀ ਅੱਧੀ ਉਡੀਕਦਿਆਂ ਤੈਨੂੰ
ਅਧੂਰੀ ਇਸ਼ਕ ਕਹਾਣੀ ਨੀ
ਜੀਉਂਦਿਆਂ ਨੂੰ ਕੀ ਸਾਰ ਮੋਇਆਂ ਦੀ
ਲੱਗਣੀ ਤੇਰੀ ਵਾਰੀ ਵੀ
ਬਿੰਦ ਬਿੰਦ ਦੀਆਂ ਇਹ ਮੁਲਾਕਾਤਾਂ
ਨੀਂ ਮੈਂ ਠੱਲ ਦੀਆਂ ਅੱਖ ਬਰਸਾਤਾਂ
ਕਿਵੇਂ ਹੌਸਲਿਆਂ ਵਾਲੀ ਦਬਦੀ
ਕਬਰਾਂ ਵਿੱਚ ਮੇਰੀਆਂ ਆਸਾਂ
ਬਿੰਦ ਬਿੰਦ ਦੀਆਂ ਇਹ ਮੁਲਾਕਾਤਾਂ
ਨੀਂ ਮੈਂ ਠੱਲ ਦੀਆਂ ਅੱਖ ਬਰਸਾਤਾਂ
ਕਿਵੇਂ ਹੌਸਲਿਆਂ ਵਾਲੀ ਦਬਦੀ
ਕਬਰਾਂ ਵਿੱਚ ਮੇਰੀਆਂ ਆਸਾਂ