BTown Love ft. R Guru Lyrics
- Genre:Soul
- Year of Release:2024
Lyrics
ਯਾਰੋ ਓਏ ਇੱਕ ਗੱਲ ਸੁਣਾਵਾ ਪਿਆਰਾ ਦੀ
ਉੱਚੇ ਖ਼ਾਨਦਾਨ ਚੋ ਧੀ ਵੱਡੇ ਸਰਦਾਰਾਂ ਦੀ
ਜਿਹਨੂੰ ਦੂਰੋਂ ਹੀ ਖੜ੍ ਖੜ੍ ਕੇ ਤੱਕ ਮੈਂ ਲੈਂਦਾ ਸੀ
ਕਦੇ ਹਾਲ ਚਾਲ ਨੀ ਪੁਛਿਆ ਰੋਕ ਉਹਨੂੰ ਰਾਹਾਂ ਚ
ਕਿਤੇ ਟੱਕਰੇ ਕੱਲੀ ਹਾਲ ਸੁਣਾਵਾਂ ਦਿਲ ਦਾ ਮੈਂ
ਉਹਦਾ ਸ਼ਹਿਰ ਬਰੈਪਟਨ ਰਹਿੰਦੀ ਉੱਚੀਆਂ ਹਵਾਵਾਂ ਚ
ਓਹਦੀ ਮਿੱਠੀ ਜਹੀ ਮੁਸਕਾਨ ਨਸ਼ਾਂ ਜਿਆ ਕਰ ਜਾਂਦੀ
ਦਿਲ ਦੀਆਂ ਜਾਣੇ ਸੱਭ ਉਹ ਅੱਖਾਂ ਥਾਣੀ ਪੜ੍ਹ ਜਾਂਦੀ
ਲੰਘਦੀ ਲੰਘਦੀ ਕੋਲੋ ਦੀ ਲੰਘ ਜਾਂਦੀ ਆ
ਹੱਸਦੀ ਹੱਸਦੀ ਆਣ ਕੋਲ ਉਹ ਖੜ ਜਾਂਦੀ
ਰੱਬ ਜਾਣੇ ਕਦ ਕੌਫੀ ਸਾਂਝੀ ਹੋਵੇ ਗੀ
ਉਂਜ ਸਾਂਜੇ ਨੇ ਤਿੰਨ ਅੱਖਰ ਦੋਨਾ ਦੇ ਨਾਵਾਂ ਚ
ਕਿਤੇ ਟੱਕਰੇ ਕੱਲੀ ਹਾਲ ਸੁਣਾਵਾਂ ਦਿਲ ਦਾ ਮੈਂ
ਉਹਦਾ ਸ਼ਹਿਰ ਬਰੈਪਟਨ ਰਹਿੰਦੀ ਉੱਚੀਆਂ ਹਵਾਵਾਂ ਚ
ਛੱਡ ਦਿਲਾ ਏਹੇ ਇਸ਼ਕ ਮੁਹੱਬਤ ਨਿਰੀ ਇਬਾਦਤ ਨੇ
ਉਹ ਕੀ ਜਾਣੇ ਇਹ ਗੱਲਾਂ ਉਹਦੇ ਹੀ ਬਾਬਿਤ ਨੇ
ਟੁੱਟੇ ਦਿਲ ਦਾ ਹਾਲ ਫੇਰ ਕੀ ਹੋਵੇ ਗਾ
ਟੁੱਟੇ ਨਹੀਂ ਦੋਹਾਂ ਦੇ ਦਿਲ ਤਾਂ ਸਾਬਿਤ ਨੇ
ਰੱਬ ਜਾਣੇ ਸੱਚ ਆ ਜਾਂ ਲਿਖਤੀ ਕਿਸ਼ੇਕਾਰਾ ਨੇ
ਸੁਣਿਆ ਹੀਰ ਸਲੇਟੀ ਜਿਉਂਦੀ ਰਾਂਝੇ ਦੀਆਂ ਬਾਹਾਂ ਚ
ਕਿਤੇ ਟੱਕਰੇ ਕੱਲੀ ਹਾਲ ਸੁਣਾਵਾਂ ਦਿਲ ਦਾ ਮੈਂ
ਉਹਦਾ ਸ਼ਹਿਰ ਬਰੈਪਟਨ ਰਹਿੰਦੀ ਉੱਚੀਆਂ ਹਵਾਵਾਂ ਚ