Sahibzaade Lyrics
- Genre:Pop
- Year of Release:2023
Lyrics
ਛੋਟੇ ਸਾਹਿਬਜ਼ਾਦਿਆਂ ਦੀ ਜੋੜੀ
ਜਦ ਨੀਹਾਂ ਚ ਆਣ ਖਲੋ ਗਈ ਸੀ
ਤੇਰੇ ਲਾਲਾਂ ਨੂੰ ਦੇਖ ਦਸ਼ਮੇਸ਼ ਪਿਤਾ
ਸਰਹੰਦ ਦੀ ਇੱਟ ਇੱਟ ਰੋ ਪਈ ਸੀ
ਐਸਾ ਕਹਿਰ ਕਿਸੇ ਨਾ ਦੇਖਿਆ
ਜਿਹੜਾ ਸੂਬੇ ਤਾਈਂ ਕਮਾਇਆ ਸੀ
ਨਿੱਕੇ ਕੋਮਲ ਜਿਸਮ ਮਲੂਕ ਜਿੰਦਾਂ ਦੇ ਦੇ ਤਸੀਹੇ ਸਤਾਇਆ ਸੀ
ਉਹ ਪੋਹ ਦੀ ਕਾਲ਼ੀ ਰਾਤ ਸੀ
ਉੱਤੋਂ ਠੰਡੀਆਂ ਚਲਣ ਹਵਾਵਾਂ ਵੀ
ਦਾਦੀ ਘੁੱਟ ਸੀਨੇ ਲਾ ਕਹਿਣ ਲੱਗੀ
ਕੱਲ ਵੱਖ ਹੋ ਜਾਣੀਆਂ ਰਾਹਵਾਂ ਵੀ
ਉਹਨਾਂ ਮੱਥਾ ਚੁੱਮ ਕੇ ਦੋਵਾਂ ਦਾ
ਲਾ ਕਲਗੀ ਸੀਸ ਸਜਾਏ ਸੀ
ਮਾਤਾ ਗੁਜਰੀ ਲਾਲਾਂ ਵੱਖ ਹੋਏ ਦਾਦੀ ਸੋਹਣੇ ਲਾੜੇ ਸਜਾਏ ਸੀ
ਨਿੱਕੀ ਉਮਰੇ ਕਰ ਗਏ ਵੱਡੇ ਸਾਕੇ
ਡੋਲੇ ਸਿਦਕੋਂ ਮੂਲ ਨਾਂ ਲਾਲ ਦੋਵੇਂ
ਗੱਜ ਨੀਹਾਂ ਚ ਫਤਿਹ ਬੁਲਾਉਣ ਲੱਗੇ
ਬਣੇ ਜੱਗ ਲਈ ਵੱਖਰੀ ਮਿਸਾਲ ਦੋਵੇਂ
ਦੇ ਗਏ ਕੌਮ ਲਈ ਕੁਰਬਾਨੀਆਂ
ਉਹਨਾਂ ਆਪਣਾਂ ਫ਼ਰਜ਼ ਨਿਭਾਇਆ ਈ
ਸਾਹਿਬਜ਼ਾਦਿਆਂ ਆਪਾ ਵਾਰ ਕੇ
ਸਿੱਖ ਪੰਥ ਦਾ ਮਹਿਲ ਬਣਾਇਆ ਜੀ.