
Pegg Laune Aa Lyrics
- Genre:Reggae
- Year of Release:2023
Lyrics
ਕੇੜੀ ਗੱਲੋ ਬੈਠਾ ਐਵੇਂ ਸਿਰ ਜਿਹਾ ਸਿੱਟੀ ਓਏ
ਇੱਕ ਦਿਨ ਸਾਰਿਆਂ ਨੇ ਹੋਣਾ ਐਥੇ ਮਿੱਟੀ ਓਏ
ਦੱਸ ਕੇਰਾ ਕਿੱਥੇ ਐ ਤੂੰ ਹੁਣੀ ਆਉਣੇ ਆ
ਗੋਲੀ ਮਾਰ ਫ਼ਿਕਰਾਂ ਨੂੰ ਪੈਂਗ ਲਾਉਣੇ ਆ
ਗੋਲੀ ਮਾਰ ਟੈਨਸ਼ਨਾਂ ਨੂੰ ਪੈਂਗ ਲਾਉਣੇ ਆ
ਬੰਦੇ ਨੂੰ ਨੀ ਪੈਲੀਆਂ ਨੂੰ ਹੋਣ ਰਿਸ਼ਤੇ
ਖਾਂਦੇ ਨੇ ਲੰਗੂਰ ਹੂਰਾਂ ਹੱਥੋਂ ਪਿਸਤੇ
ਹੋਇਆ ਕੀ ਜੇ ਸਾਕ ਵਿੱਚ ਭਾਨੀ ਵੱਜਗੀ
ਤੇਰੀ ਕੇੜਾ ਸੱਤਿਆ ਜਨਾਨੀ ਭੱਜਗੀ
ਆਪੇ ਆਕੇ ਗੋਰੀ ਕੋਈ ਵਿਆਹਕੇ ਲੈਜੂਗੀ
ਪੀ ਆਰ ਪਿੰਡੋਂ ਹੀ ਕਰਾਕੇ ਲੈਜੂਗੀ
ਮਰਦੇ ਨੀ ਛੜੇ ਮੇਲਾ ਜਾਣਾ ਲੁੱਟਕੇ
ਜੱਗ ਉੱਤੋਂ ਮਿੱਤਰਾ ਸਵਾਦ ਕੁੱਟਕੇ
ਸਮਝ ਲੈ ਆਪਾਂ ਜੱਗ ਦੇ ਪਰੌਣੇ ਆ
ਗੋਲੀ ਮਾਰ ਟੈਨਸ਼ਨਾਂ ਨੂੰ ਪੈਂਗ ਲਾਉਣੇ ਆ
ਗੋਲੀ ਮਾਰ ਫ਼ਿਕਰਾਂ ਨੂੰ ਪੈਂਗ ਲਾਉਣੇ ਆ
ਹੋ ਸੋਨੇ ਦੀਆਂ ਥਾਲੀਆਂ ਚ ਖਾਣ ਵਾਲੇ ਵੀ
ਮਿੱਤਰਾ ਜਹਾਜ਼ਾਂ ਵਿੱਚ ਜਾਣ ਵਾਲੇ ਵੀ
ਸੌਣ ਦੇ ਲਈ ਨੀਂਦ ਦੀਆਂ ਲੈਣ ਗੋਲੀਆਂ
ਖਾਲੀਆਂ ਤਰੱਕੀਆਂ ਨੇ ਗੱਲਾਂ ਭੋਲੀਆਂ
ਜੋੜਕੇ ਰੁਪਈਏ ਕੇੜਾ ਨਾਲ ਲੈ ਗਿਆ
ਪਤਾ ਲੱਗੇ ਮਿੰਟ ਚ ਪੜਾਕਾ ਪੈ ਗਿਆ
ਬੜਿਆਂ ਤੋਂ ਚੰਗੀ ਜ਼ਿੰਦਗੀ ਜਿਓਣੇ ਆ
ਗੋਲੀ ਮਾਰ ਟੈਨਸ਼ਨਾਂ ਨੂੰ ਪੈਂਗ ਲਾਉਣੇ ਆ
ਗੋਲੀ ਮਾਰ ਫ਼ਿਕਰਾਂ ਨੂੰ ਪੈਂਗ ਲਾਉਣੇ ਆ