![Akkhiyaan](https://source.boomplaymusic.com/group10/M00/05/13/c2bfc544d6a84bc095fb27d9ed1819be_464_464.jpg)
Akkhiyaan Lyrics
- Genre:Acoustic
- Year of Release:2022
Lyrics
ਅੱਖੀਆਂ ਜਾ ਲੜੀਆਂ, ਗਈਆਂ ਨਾ ਫੜੀਆਂ, ਹੋਇਆ ਜ਼ਾਲਮ ਬੇਕਾਬੂ ਮਨ
ਮਨ ਬੇਕਾਬੂ ਛਾਇਆ ਜਾਦੂ
ਵੱਸੋਂ ਬਾਹਰੀ ਹੋਈ ਧੜਕਣ
ਅੱਖੀਆਂ ਜਾ ਲੜੀਆਂ, ਗਈਆਂ ਨਾ ਫੜੀਆਂ, ਹੋਇਆ ਜ਼ਾਲਮ ਬੇਕਾਬੂ ਮਨ
ਕਾਲ਼ੇ ਘਟਾਵਾਂ ਜਹੇ ਓਹਦੇ ਕੇਸ ਲਹਿਰਾਏ
ਮੇਰੇ ਖ਼ਿਆਲਾਂ 'ਤੇ ਚਾਵਾਂ ਦੇ ਬੱਦਲ ਘਿਰ ਆਏ
ਕਾਲ਼ੇ ਘਟਾਵਾਂ ਜਹੇ...
ਧੌਣ ਸੁਰਾਹੀ ਇਉਂ ਲਹਿਰਾਈ
ਜਿਉਂ ਲਹਿਰਾਏ ਕੋਈ ਨਾਗਣ
ਅੱਖੀਆਂ ਜਾ ਲੜੀਆਂ, ਗਈਆਂ ਨਾ ਫੜੀਆਂ, ਹੋਇਆ ਜ਼ਾਲਮ ਬੇਕਾਬੂ ਮਨ
ਉਂਗਲ਼ੀ ਦੁਆਲ਼ੇ ਉਹ ਚੁੰਨੀ ਘੁੰਮਾਉਂਦੀ ਗਈ
ਅੱਥਰੇ ਮੇਰੇ ਮਨ 'ਤੇ ਕਾਬੂ ਜਿਹਾ ਉਹ ਪਾਉਂਦੀ ਗਈ
ਉਂਗਲ਼ੀ ਦੁਆਲ਼ੇ ਉਹ...
ਲੁੱਟ ਪੁੱਟ ਲੈ ਗਈ ਪਿੱਛੇ ਰਹਿ ਗਈ
ਵੰਗਾਂ ਵਾਲ਼ੀ ਕੋਈ ਛਣ ਛਣ
ਅੱਖੀਆਂ ਜਾ ਲੜੀਆਂ, ਗਈਆਂ ਨਾ ਫੜੀਆਂ, ਹੋਇਆ ਜ਼ਾਲਮ ਬੇਕਾਬੂ ਮਨ
ਬਲ਼ਦੇ ਚਰਾਗਾਂ ਜਹੇ ਦੋ ਨੈਣ ਚਮਕੀਲੇ
ਹਰਦੇਵ ਦੇ ਸਾਰੇ ਮੰਤਰ ਵੀ ਉਹਨਾਂ ਆ ਕੀਲੇ
ਬਲ਼ਦੇ ਚਰਾਗਾਂ ਜਹੇ...
ਜ਼ੋਰੀਂ ਚੁਭ ਗਏ ਰੂਹ ਤੱਕ ਖੁਭ ਗਏ
ਵੇਖੇ ਬਿਨ ਨਾ ਟਿਕੇ ਹੁਣ ਮਨ
ਅੱਖੀਆਂ ਜਾ ਲੜੀਆਂ... ਅੱਖੀਆਂ ਜਾ ਲੜੀਆਂ... ਅੱਖੀਆਂ ਜਾ ਲੜੀਆਂ... ਅੱਖੀਆਂ ਜਾ ਲੜੀਆਂ...