No Dignity ft. Surpreet Gill Lyrics
- Genre:Soul
- Year of Release:2023
Lyrics
ਕੋਈ ਸ਼ਰਮ ਹਯਾ ਨਹੀਂ
ਭੈਣ ਭਰਾ ਤੇ ਮਾਪਿਆਂ ਦੀ
ਗਲ ਹੋਰ ਈ ਇੰਸਟਾ
ਫੇਸਬੁੱਕ ਦੇ ਸਿਆਪਿਆਂ ਦੀ
ਪਾਟੇ ਲੀੜੇ ਵਿਚੋ
ਨੰਗੇ ਪਿੰਡੇ ਝਾਕਦੇ ਨੇ
ਪਾਟੇ ਲੀੜੇ ਵਿਚੋ
ਨੰਗੇ ਪਿੰਡੇ ਝਾਕਦੇ ਨੇ
ਫੇਰ ਕਮੈਂਟਾਂ ਦੇ ਵਿੱਚ
ਫੇਰ ਕਮੈਂਟਾਂ ਦੇ ਵਿੱਚ
ਪੁਰਜ਼ਾ ਪੁਰਜ਼ਾ ਆਖਦੇ ਨੇ।
ਸਿਰ ਦਾ ਤਾਜ਼ ਹੁੰਦੀ ਸੀ
ਚੁੰਨੀ ਕਿੱਥੇ ਰੁਲ ਗਈ ਏ
ਨੀ ਤੂੰ ਸ਼ਰਮ ਹਯਾ ਤੇ
ਅਪਣਾ ਵਿਰਸਾ ਭੁੱਲ ਗਈ ਏ
ਕਰਕੇ ਜਿਸਮ ਦਿਖਾਵਾ
ਅਜ਼ਾਦ ਆ ਮੈਂ ਉਹ ਕਹਿਣ ਦੀ ਏ
ਜੇ ਸਿਰ ਤੇ ਚੁੰਨੀ ਲੈ ਲਓ
ਅਜ਼ਾਦੀ ਤਾਂ ਵੀ ਰਹਿੰਦੀ ਏ
ਅੱਗ ਲੱਗੇ
ਅੱਗ ਲੱਗੇ ਥੋਡੀ
ਏਹੋ ਜਿਹੀ ਅਜ਼ਾਦੀ ਨੂੰ
ਹੋਕਾ ਮਾਰ ਰਏ ਆ
ਖੁਦ ਅਪਣੀ ਬਰਬਾਦੀ ਨੂੰ
ਜਿਥੇ ਇੱਜਤਾਂ ਨਾਲੋਂ
ਵਧ ਪਿਆਰੀ ਫੇਮ ਹੋਵੇ
ਜਿਥੇ ਇੱਜਤਾਂ ਨਾਲੋਂ
ਵਧ ਪਿਆਰੀ ਫੇਮ ਹੋਵੇ
ਸਮਝ ਲਉ ਔਸ ਕੌਮ ਦੀ
ਸਮਝ ਲਉ ਔਸ ਕੌਮ ਦੀ
ਸਮਝ ਲਉ ਔਸ ਕੌਮ ਦੀ
ਓਵਰ ਉਦੋਂ ਗੇਮ ਹੋਵੇ
ਪਹਿਲਾ ਇੱਜਤਾਂ ਲਈ ਸੀ
ਕੁੜੀਆ ਜਾਨਾ ਵਾਰਦੀਆਂ
ਹੁਣ ਤਾਂ ਬੁੱਕਲਾਂ ਚੰਗੀਆਂ
ਲਗਦੀਆਂ ਸੋਹਣੇ ਯਾਰ ਦੀਆਂ
ਦਸ ਕੀ ਥੋੜ੍ਹਾ ਸੀ ਜੋ ਮਾਪਿਆ
ਦਿੱਤਾ ਪਿਆਰ ਕੁੜੇ
ਦਸ ਕੀ ਥੋੜ੍ਹਾ ਸੀ ਜੋ ਮਾਪਿਆ
ਦਿੱਤਾ ਪਿਆਰ ਕੁੜੇ
ਤੈਨੂੰ ਲੈਤਾ ਬੁਰਜ ਖਲੀਫਾ
ਕੀ ਤੇਰੇ ਯਾਰ ਕੁੜੇ
ਅੱਜ ਕੱਲ ਹੀਰ ਮੈਂ ਵੇਖਿਆ
ਮੁੰਨੀ ਬਣਕੇ ਨੱਚਦੀ ਏ
ਅਪਣਾ ਆਪ ਸਾਂਭ ਤੂੰ
ਮੂਰਤ ਕੱਚੀ ਕੱਚ ਦੀ ਏ
ਜੋ ਬੀਜੋਗੇ ਇਕ ਦਿਨ
ਉਹੀ ਵੱਢਣਾ ਪੈਣਾ ਏ
ਜੋ ਬੀਜੋਗੇ ਇਕ ਦਿਨ
ਉਹੀ ਵੱਢਣਾ ਪੈਣਾ ਏ
ਜਿੰਦਰਾ ਸ਼ਰਮ ਹਜਾ ਤਾ
ਜਿੰਦਰਾ ਸ਼ਰਮ ਹਜਾ ਤਾ
ਹੈ ਅਲੜਦਾ ਦਾ ਗਹਿਣਾ ਏ